World >> The Tribune


ਭਾਰਤ-ਪਾਕਿ ਸ਼ਾਂਤੀ ਨਾਲ ਸੁਲਝਾ ਸਕਦੇ ਨੇ ਕਸ਼ਮੀਰ ਮਸਲਾ: ਗੁਟੇਰੇਜ਼


Link [2022-01-23 05:55:21]



ਸੰਯੁਕਤ ਰਾਸ਼ਟਰ, 22 ਜਨਵਰੀ

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਨੇ ਆਸ ਜਤਾਈ ਹੈ ਕਿ ਭਾਰਤ ਅਤੇ ਪਾਕਿਸਤਾਨ ਕਸ਼ਮੀਰ ਮਸਲਾ ਸ਼ਾਂਤੀ ਨਾਲ ਸੁਲਝਾ ਸਕਦੇ ਹਨ। ਗੁਟੇਰੇਜ਼ ਨੇ ਕਿਹਾ,''ਸੰਯੁਕਤ ਰਾਸ਼ਟਰ ਦਾ ਰੁਖ ਅਤੇ ਲਏ ਗਏ ਅਹਿਦ ਇਕ ਸਮਾਨ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਡੀ ਉਥੇ ਸ਼ਾਂਤੀ ਸੈਨਿਕਾਂ ਦੀ ਮੁਹਿੰਮ ਹੈ। ਅਸੀਂ ਬਿਨਾਂ ਸ਼ੱਕ ਵਚਨਬੱਧ ਹਾਂ।''

ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਨੂੰ ਕਈ ਵਾਰ ਸਹਿਯੋਗ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਇਹ ਅਜਿਹਾ ਮਸਲਾ ਹੈ ਜਿਸ ਦਾ ਸ਼ਾਂਤਮਈ ਢੰਗ ਨਾਲ ਹੱਲ ਕੱਢਿਆ ਜਾ ਸਕਦਾ ਹੈ ਅਤੇ ਕਸ਼ਮੀਰ 'ਚ ਅਜਿਹੇ ਹਾਲਾਤ ਹਨ ਜਿਸ 'ਚ ਮਨੁੱਖੀ ਅਧਿਕਾਰਾਂ ਦਾ ਸਨਮਾਨ ਕੀਤਾ ਜਾਂਦਾ ਹੈ ਤੇ ਉਥੇ ਲੋਕ ਸ਼ਾਂਤੀ ਤੇ ਸੁਰੱਖਿਆ ਨਾਲ ਰਹਿ ਸਕਦੇ ਹਨ। ਗੁਟੇਰੇਜ਼ ਪ੍ਰੈੱਸ ਕਾਨਫਰੰਸ ਦੌਰਾਨ ਕਸ਼ਮੀਰ ਮਸਲੇ 'ਤੇ ਇਕ ਪਾਕਿਸਤਾਨੀ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਰਹੇ ਸਨ। ਜ਼ਿਕਰਯੋਗ ਹੈ ਕਿ ਨਵੀਂ ਦਿੱਲੀ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਸੇ ਤੀਜੀ ਧਿਰ ਦੀ ਵਿਚੋਲਗੀ ਨੂੰ ਸਿਰੇ ਤੋਂ ਨਕਾਰ ਦਿੰਦਿਆਂ ਕਿਹਾ ਹੈ ਕਿ ਦਹਾਕਿਆਂ ਤੋਂ ਭਾਰਤ ਦਾ ਰੁਖ ਸਪੱਸ਼ਟ ਰਿਹਾ ਹੈ ਅਤੇ ਦੋਵੇਂ ਮੁਲਕ ਇਸ ਮੁੱਦੇ 'ਤੇ ਦੁਵੱਲੀ ਚਰਚਾ ਕਰ ਸਕਦੇ ਹਨ। ਭਾਰਤ ਆਖਦਾ ਆ ਰਿਹਾ ਹੈ ਕਿ ਜੰਮੂ ਕਸ਼ਮੀਰ ਉਸ ਦਾ ਅਟੁੱਟ ਹਿੱਸਾ ਹੈ। -ਪੀਟੀਆਈ



Most Read

2024-09-21 17:57:22