World >> The Tribune


ਯੂਕਰੇਨ ਬਾਰੇ ਰੂਸ ਦਾ ਰੁਖ਼ ਫ਼ਿਲਹਾਲ ਸਖ਼ਤ


Link [2022-01-23 05:55:21]



ਮਾਸਕੋ, 22 ਜਨਵਰੀ

ਰੂਸ ਦੇ ਹਜ਼ਾਰਾਂ ਫ਼ੌਜੀ ਯੂਕਰੇਨ ਨੇੜੇ ਹਾਲੇ ਵੀ ਜਮ੍ਹਾਂ ਹਨ ਤੇ ਅਮਰੀਕਾ ਅਤੇ ਇਸ ਦੇ ਸਾਥੀਆਂ ਨੂੰ ਰੂਸ ਦੇ ਅਗਲੇ ਪੈਂਤੜੇ ਬਾਰੇ ਵੀ ਕੁਝ ਵੀ ਸਮਝ ਨਹੀਂ ਆ ਰਿਹਾ ਹੈ। ਠੰਢੀ ਜੰਗ ਤੋਂ ਬਾਅਦ ਮਾਸਕੋ ਤੇ ਪੱਛਮ ਵਿਚਾਲੇ ਇਹ ਸਭ ਤੋਂ ਵੱਡਾ ਟਕਰਾਅ ਸਾਬਿਤ ਹੋਇਆ ਹੈ। ਰੂਸ ਦੇ ਯੂਕਰੇਨ ਵਿਚ ਵੜਨ ਦਾ ਖ਼ਤਰਾ ਬਰਕਰਾਰ ਹੈ ਤੇ ਉਹ ਉੱਥੇ ਫ਼ੌਜੀ ਡਰਿੱਲ ਲਗਾਤਾਰ ਕਰ ਰਿਹਾ ਹੈ। ਰੂਸ ਨੇ ਕੈਰੀਬਿਆਈ ਖਿੱਤੇ ਵਿਚ ਵੀ ਫ਼ੌਜ ਲਾਉਣ ਤੋਂ ਇਨਕਾਰ ਨਹੀਂ ਕੀਤਾ ਹੈ ਤੇ ਇਹ ਪੱਛਮ ਵਿਰੋਧੀ ਆਗੂਆਂ ਨਾਲ ਰਾਬਤਾ ਕਰ ਰਿਹਾ ਹੈ। ਅਮਰੀਕਾ ਨਾਲ ਹਾਲ ਹੀ ਵਿਚ ਹੋਈ ਮੁਲਾਕਾਤ 'ਚ ਰੂਸ ਨੇ ਗਾਰੰਟੀ ਮੰਗੀ ਹੈ ਕਿ ਨਾਟੋ, ਯੂਕਰੇਨ ਤੇ ਬਾਕੀ ਸਾਬਕਾ ਸੋਵੀਅਤ ਮੁਲਕਾਂ ਨਾਲ ਸਾਂਝ ਨਹੀਂ ਵਧਾਏਗਾ, ਨਾ ਹੀ ਉੱਥੇ ਹਥਿਆਰ ਰੱਖੇਗਾ। ਰੂਸ ਚਾਹੁੰਦਾ ਹੈ ਕਿ ਨਾਟੋ ਗੱਠਜੋੜ ਕੇਂਦਰੀ ਤੇ ਪੂਰਬੀ ਯੂਰੋਪੀ ਮੁਲਕਾਂ ਵਿਚੋਂ ਵੀ ਨਿਕਲੇ। ਪੂਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਯੂਕਰੇਨ ਨੂੰ ਨਾਟੋ ਵਿਚ ਸ਼ਾਮਲ ਕੀਤਾ ਗਿਆ ਤਾਂ ਉਹ ਸਖ਼ਤ ਫ਼ੌਜੀ ਕਾਰਵਾਈ ਕਰਨਗੇ। ਪੂਤਿਨ ਨੇ ਨਾਟੋ ਵੱਲੋਂ ਯੂਕਰੇਨੀ ਫ਼ੌਜ ਨਾਲ ਵਧਾਏ ਫ਼ੌਜੀ ਅਭਿਆਸ, ਕਾਲੇ ਸਾਗਰ ਤੇ ਕਰੀਮੀਆ ਨੇੜੇ ਅਮਰੀਕੀ ਜਹਾਜ਼ਾਂ ਦੀਆਂ ਵਧ ਰਹੀਆਂ ਉਡਾਣਾਂ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਰੂਸ ਸੁਰੱਖਿਆ ਸਖ਼ਤ ਕਰਨ ਲਈ ਮਜਬੂਰ ਹੈ। ਪੂਤਿਨ ਨੇ ਕਿਹਾ ਕਿ ਯੂਕਰੇਨ ਵਿਚ ਸਿਖ਼ਲਾਈ ਕੇਂਦਰ ਬਣਾ ਕੇ ਹੀ ਪੱਛਮੀ ਤਾਕਤਾਂ ਖਿੱਤੇ ਵਿਚ ਪੈਰ ਪਸਾਰ ਸਕਦੀਆਂ ਹਨ। -ਏਪੀ



Most Read

2024-09-21 17:45:19