World >> The Tribune


ਸ੍ਰੀਲੰਕਾ ਦੇ ਨਾਗਰਿਕ ਦੀ ਹੱਤਿਆ ਨੂੰ ਸਹੀ ਠਹਿਰਾਉਣ ਵਾਲੇ ਯੂਟਿਊਬਰ ਨੂੰ ਸਜ਼ਾ


Link [2022-01-23 05:55:21]



ਲਾਹੌਰ: ਸ੍ਰੀਲੰਕਾ ਦੇ ਨਾਗਰਿਕ ਦੀ ਹਜੂਮ ਵੱਲੋਂ ਕੀਤੀ ਹੱਤਿਆ ਨੂੰ ਸਹੀ ਠਹਿਰਾਉਣ ਵਾਲੇ ਯੂਟਿਊਬਰ ਨੂੰ ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ। 27 ਸਾਲਾ ਨੌਜਵਾਨ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ। ਉਸ ਨੇ ਇਸ ਬਾਰੇ ਇਕ ਵੀਡੀਓ ਬਣਾਈ ਸੀ ਜੋ ਕਿ ਵਾਇਰਲ ਹੋ ਗਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਭੀੜ ਨੇ ਸਿਆਲਕੋਟ ਵਿਚ ਸ੍ਰੀਲੰਕਾ ਦੇ ਇਕ ਨਾਗਰਿਕ ਦੀ ਹੱਤਿਆ ਕਰ ਦਿੱਤੀ ਸੀ। ਉਸ 'ਤੇ ਇਕ ਕੱਟੜਵਾਦੀ ਸੰਗਠਨ ਨੇ ਕੁਫ਼ਰ ਤੋਲਣ ਦਾ ਦੋਸ਼ ਲਾਇਆ ਸੀ। ਪੁਲੀਸ ਮੁਤਾਬਕ ਸਿਆਲਕੋਟ ਦੇ ਮੁਹੰਮਦ ਅਦਨਾਨ ਨੇ ਯੂਟਿਊਬ ਚੈਨਲ ਉਤੇ ਵੀਡੀਓ ਅਪਲੋਡ ਕੀਤੀ ਸੀ। ਉਸ ਨੇ ਸ੍ਰੀਲੰਕਾ ਦੇ ਨਾਗਰਿਕ ਦੀ ਹੱਤਿਆ ਨੂੰ ਜਾਇਜ਼ ਠਹਿਰਾਇਆ ਸੀ। -ਪੀਟੀਆਈ



Most Read

2024-09-21 17:29:36