World >> The Tribune


ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ: ਜਰਮਨੀ


Link [2022-01-23 05:55:21]



ਮੁੰਬਈ, 22 ਜਨਵਰੀ

ਭਾਰਤ ਵਿਚ ਜਰਮਨੀ ਦੇ ਰਾਜਦੂਤ ਵਾਲਟਰ ਲਿੰਡਨਰ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੁਲਕ ਅਜਿਹੇ ਕਿਸੇ ਵੀ ਵਿਹਾਰ ਪ੍ਰਤੀ ਅੱਖਾਂ ਬੰਦ ਨਹੀਂ ਕਰ ਸਕਦਾ ਜੋ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ। ਯੂਕਰੇਨ-ਰੂਸ ਦੇ ਟਕਰਾਅ ਬਾਰੇ ਬੋਲਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਜ਼ਿਆਦਾ ਭੜਕਾਹਟ ਹੋਈ ਤਾਂ ਮਾੜੇ ਨਤੀਜੇ ਨਿਕਲਣਗੇ। ਇਸ ਮੌਕੇ ਜਰਮਨੀ ਦੀ ਜਲ ਸੈਨਾ ਦੇ ਕਮਾਂਡਰ ਟਿਲੋ ਕਾਲਸਕੀ ਨੇ ਵੀ ਕਿਹਾ ਕਿ ਭਾਰਤ ਤੇ ਜਰਮਨੀ ਆਪਣੇ ਫ਼ੌਜੀ ਤਾਲਮੇਲ ਨੂੰ ਹੋਰ ਵਧਾਉਣਗੇ। ਜ਼ਿਕਰਯੋਗ ਹੈ ਕਿ ਹਿੰਦ ਮਹਾਸਾਗਰ ਖੇਤਰ ਵਿਚ ਵੀ ਚੀਨ ਦੀ ਗਤੀਵਿਧੀ ਵਧੀ ਹੈ। ਦੱਖਣੀ ਚੀਨ ਸਾਗਰ ਵਿਚ ਚੀਨ ਦੇ ਵਧੇ ਦਖ਼ਲ ਤੋਂ ਬਾਅਦ ਜਰਮਨੀ ਨੇ ਇਸ ਖੇਤਰ ਬਾਰੇ ਆਪਣੀ ਨੀਤੀ ਸਪੱਸ਼ਟ ਕੀਤੀ ਹੈ। -ਪੀਟੀਆਈ



Most Read

2024-09-21 17:50:24