World >> The Tribune


ਅਮਰੀਕਾ: ਕੌਮਾਂਤਰੀ ਵਿਦਿਆਰਥੀਆਂ ਲਈ ਨੀਤੀ ਵਿੱਚ ਬਦਲਾਅ ਦੇ ਸੰਕੇਤ


Link [2022-01-22 20:02:34]



ਵਸ਼ਿੰਗਟਨ, 21 ਜਨਵਰੀ

ਅਮਰੀਕਾ ਦੇ ਬਾਇਡਨ ਪ੍ਰਸ਼ਾਸਨ ਨੇ ਸਾਇੰਸ, ਤਕਨਾਲੋਜੀ, ਇੰਜਨੀਅਰਿੰਗ ਤੇ ਗਣਿਤ ਵਿੱਚ ਮੁਹਾਰਤ ਹਾਸਲ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਅਮਰੀਕਾ ਵੱਲ ਅਕਰਸ਼ਿਤ ਕਰਨ ਲਈ ਸ਼ੁੱਕਰਵਾਰ ਨੂੰ ਨੀਤੀ ਵਿੱਚ ਬਦਲਾਅ ਦੇ ਸੰਕੇਤ ਦਿੱਤੇ ਹਨ। ਅਮਰੀਕਾ ਦਾ ਗ੍ਰਹਿ ਮੰਤਰਾਲਾ ਇਨ੍ਹਾਂ ਯੋਗ ਵਿਦਿਆਰਥੀਆਂ ਨੂੰ ਦੇਸ਼ ਵਿੱਚ 36 ਮਹੀਨਿਆਂ ਦੀ ਅਕਾਦਮਿਕ ਸਿਖਲਾਈ ਪੂਰੀ ਕਰਨ ਦਾ ਮੌਕਾ ਦੇਵੇਗਾ ਤੇ ਇਨ੍ਹਾਂ ਵਿਦਿਆਰਥੀਆਂ ਨੂੰ ਅਮਰੀਕਾ ਦੀਆਂ ਵਪਾਰਕ ਗਤੀਵਿਧੀਆਂ ਨਾਲ ਜੁੜਨ ਦਾ ਵੀ ਮੌਕਾ ਦਿੱਤਾ ਜਾਵੇਗਾ। ਇਨ੍ਹਾਂ ਸਹੂਲਤਾਂ ਬਾਰੇ ਸਰਕਾਰੀ ਐਲਾਨ ਹੋਣ ਤੱਕ ਅਧਿਕਾਰੀਆਂ ਨੇ ਆਪਣੀ ਪਛਾਣ ਗੁਪਤ ਰੱਖੀ ਹੈ। -ਏਪੀ



Most Read

2024-09-21 17:48:29