World >> The Tribune


ਕੈਨੇਡਾ ਤੋਂ ਅਮਰੀਕਾ ’ਚ ਗੈ਼ਰਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ’ਚ ਬੱਚੇ ਸਣੇ ਚਾਰ ਭਾਰਤੀਆਂ ਦੀ ਠੰਢ ਕਾਰਨ ਮੌਤ


Link [2022-01-22 20:02:34]



ਓਟਵਾ, 21 ਜਨਵਰੀ

ਅਮਰੀਕਾ ਦੇ ਅਧਿਕਾਰੀਆਂ ਨੇ ਕੈਨੇਡਾ ਤੋਂ ਅਮਰੀਕਾ ਵਿੱਚ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰੀਦਾ ਦੇ ਮਿਨੀਸੋਟਾ ਸਰਹੱਦ ਨੇੜੇ ਕੈਨੇਡਾ ਤੋਂ ਅਮਰੀਕਾ ਗੈਰਕਾਨੂੰਨੀ ਢੰਗ ਨਾਲ ਦਾਖਲ ਕਰਵਾਉਣ ਲਈ ਲਿਆਂਦੇ ਜਾ ਰਹੇ ਚਾਰ ਭਾਰਤੀਆਂ ਦੀ ਜਬਰਦਸਤ ਠੰਢ ਕਾਰਨ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ ਇਕ ਬੱਚਾ, ਨੌਜਵਾਨ ਤੇ ਔਰਤ ਵੀ ਸ਼ਾਮਲ ਹਨ। ਪੁਲੀਸ ਨੇ 47 ਸਾਲ ਦੇ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅਮਰੀਕੀ ਫੋਰਸ ਦੀ ਗਸ਼ਤੀ ਟੁਕੜੀ ਨੇ ਬਰਫ ਵਿੱਚ ਚਾਰ ਲਾਸ਼ਾਂ ਦੇਖੀਆਂ। ਮਰਨ ਵਾਲੇ ਇਕ ਹੀ ਪਰਿਵਾਰ ਦੇ ਸਨ। ਉਹ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵਿੱਚ ਠੰਢ ਕਾਰਨ ਮਾਰੇ ਗਏ।



Most Read

2024-09-21 20:41:09