World >> The Tribune


ਕਰੋਨਾ: ਮਨੁੱਖੀ ਖਿੱਚ ਦਾ ਸਰੂਪ ਬਦਲਿਆ


Link [2022-01-22 20:02:34]



ਹਰਜੀਤ ਲਸਾੜਾ

ਬ੍ਰਿਸਬਨ, 20 ਜਨਵਰੀ

ਕਾਰਡਿਫ ਯੂਨੀਵਰਸਿਟੀ ਦੇ ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕੋਵਿਡ ਮਹਾਮਾਰੀ ਨੇ ਮਨੁੱਖੀ ਮਨੋਵਿਗਿਆਨ ਨੂੰ ਬਦਲ ਦਿੱਤਾ ਹੈ। ਯੂਕੇ ਵਿੱਚ ਮਾਸਕ ਲਾਜ਼ਮੀ ਹੋਣ ਤੋਂ ਸੱਤ ਮਹੀਨਿਆਂ ਬਾਅਦ, ਖੋਜਕਰਤਾ ਇਹ ਜਾਣਨ ਲਈ ਉਤਸੁਕ ਸਨ ਕਿ ਕੀ ਮਹਾਮਾਰੀ ਨੇ ਕਿਸੇ ਦਾ ਧਿਆਨ ਖਿੱਚਣ (ਆਕਰਸ਼ਣ) ਦੀਆਂ ਧਾਰਨਾਵਾਂ ਨੂੰ ਬਦਲ ਦਿੱਤਾ ਹੈ। ਅਧਿਐਨ ਅਨੁਸਾਰ ਸਰਜੀਕਲ ਫੇਸ ਮਾਸਕ ਲੋਕਾਂ ਨੂੰ ਵਧੇਰੇ ਦਿਲ-ਖਿਚਵਾਂ ਬਣਾਉਂਦੇ ਹਨ ਅਤੇ ਨੀਲੇ ਸਰਜੀਕਲ ਫੇਸ ਮਾਸਕ ਪਹਿਨਣ ਵਾਲੇ ਪੁਰਸ਼ਾਂ ਨੂੰ ਸਭ ਤੋਂ ਦਿਲ-ਖਿਚਵਾਂ ਮੰਨਿਆ ਜਾਂਦਾ ਹੈ।

ਡਾ. ਲੇਵਿਸ ਅਨੁਸਾਰ ਮਹਾਮਾਰੀ ਤੋਂ ਪਹਿਲਾਂ ਕੀਤੀ ਗਈ ਖੋਜ 'ਚ ਪਾਇਆ ਸੀ ਕਿ ਲੋਕ ਮਾਸਕ ਨੂੰ ਬਿਮਾਰੀ ਨਾਲ ਜੋੜਦੇ ਹਨ। ਇਹ ਵੀ ਪਾਇਆ ਗਿਆ ਕਿ ਕੱਪੜੇ ਦੇ ਮਾਸਕ ਨਾਲ ਢੱਕੇ ਚਿਹਰੇ ਨੂੰ ਬਿਲਕੁਲ ਵੀ ਨਾ ਢੱਕਣ ਦੀ ਬਜਾਏ ਜ਼ਿਆਦਾ ਦਿਲ-ਖਿਚਵਾਂ ਮੰਨਿਆ ਜਾਂਦਾ ਸੀ, ਪਰ ਕੋਵਿਡ ਦੇ ਚੱਲਦਿਆਂ ਹੁਣ ਚਿਹਰੇ ਦਾ ਢੱਕਣਾ ਸਰਵ-ਵਿਆਪਕ ਹੋ ਗਿਆ ਹੈ। ਉਨ੍ਹਾਂ ਅਨੁਸਾਰ ਜਦੋਂ ਚਿਹਰਿਆਂ ਨੂੰ ਮੈਡੀਕਲ ਫੇਸ ਮਾਸਕ ਨਾਲ ਢੱਕਿਆ ਜਾਂਦਾ ਹੈ ਤਾਂ ਸਭ ਤੋਂ ਆਕਰਸ਼ਕ ਮੰਨਿਆ ਜਾਂਦਾ ਹੈ। ਮੈਲਬਰਨ ਯੂਨੀਵਰਸਿਟੀ ਦੇ ਵਿਕਾਸਵਾਦੀ ਮਨੋਵਿਗਿਆਨੀ ਡਾ. ਖਾਂਡਿਸ ਬਲੇਕ ਅਨੁਸਾਰ ਨਾ ਸਿਰਫ਼ ਤੁਹਾਡੀ ਸਿਹਤ ਦੀ ਜ਼ਿੰਮੇਵਾਰੀ ਲੈਣ ਨੂੰ ਅੱਜਕੱਲ੍ਹ ਵਧੇਰੇ ਆਕਰਸ਼ਕ ਮੰਨਿਆ ਜਾ ਰਿਹਾ ਹੈ, ਸਗੋਂ ਨੀਲੇ ਮਾਸਕ ਨੂੰ ''ਮੁਹਾਰਤ ਅਤੇ ਆਕਰਸ਼ਣ ਦੇ ਪ੍ਰਤੀਕ'' ਵਜੋਂ ਵੀ ਦੇਖਿਆ ਜਾ ਰਿਹਾ ਹੈ। ਦੂੁਜੇ ਪਾਸੇ ਜਾਪਾਨੀ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਮਾਸਕ ਪਹਿਨਣ ਵੇਲੇ ਔਰਤਾਂ ਦੇ ਚਿਹਰਿਆਂ ਨੂੰ ਵਧੇਰੇ ਦਿਲ-ਖਿਚਵਾਂ ਅਤੇ ਸਿਹਤਮੰਦ ਮੰਨਿਆ ਜਾਂਦਾ ਹੈ।



Most Read

2024-09-21 20:22:20