World >> The Tribune


ਅਮਰੀਕਾ: ਲੋਕਤੰਤਰ ਦੀ ਰੱਖਿਆ ਕਾਰਨ ਲਈ ਲਿਆਂਦਾ ਬਿੱਲ ਆਪਣੀ ਰੱਖਿਆ ਨਾ ਕਰ ਸਕਿਆ


Link [2022-01-22 20:02:34]



ਵਾਸ਼ਿੰਗਟਨ, 20 ਜਨਵਰੀ

ਅਮਰੀਕਾ ਵਿੱਚ ਲੋਕਤੰਤਰ ਦੀ ਰੱਖਿਆ ਲਈ ਅਹਿਮ ਮੰਨਿਆ ਜਾ ਰਿਹਾ ਬਿੱਲ ਸੈਨੇਟ ਨੇ ਰੱਦ ਕਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਸੱਤਾਧਾਰੀ ਡੈਮੋਕਰੇਟਿਕ ਦੋ ਸੰਸਦ ਮੈਂਬਰਾਂ ਨੇ ਸਦਨ ਦੇ ਨਿਯਮਾਂ ਨੂੰ ਬਦਲਣ ਦੇ ਆਪਣੀ ਪਾਰਟੀ ਦੇ ਕਦਮ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ। ਬਿੱਲ ਦੇ ਡਿੱਗਣ ਨੂੰ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੀ ਡੈਮੋਕਰੇਟਿਕ ਪਾਰਟੀ ਲਈ ਕਰਾਰੀ ਸੱਟ ਵਜੋਂ ਦੇਖਿਆ ਜਾ ਰਿਹਾ ਹੈ। ਡੈਮੋਕਰੇਟਿਕ ਪਾਰਟੀ ਆਪਣੇ ਐਰੀਜ਼ੋਨਾ ਸੰਸਦ ਮੈਂਬਰ ਕ੍ਰਿਸਟੀਨ ਸਿਨੇਮਾ ਅਤੇ ਪੱਛਮੀ ਮਿਸ਼ੀਗਨ ਦੇ ਸੰਸਦ ਮੈਂਬਰ ਜੋਏ ਮੈਨਚਿਨ ਨੂੰ ਇਸ ਬਿੱਲ ਬਾਰੇ ਸੈਨੇਟ ਦੇ ਨਿਯਮਾਂ ਨੂੰ ਬਦਲਣ ਲਈ ਮਨਾ ਨਹੀਂ ਸਕੀ ਅਤੇ ਨਾ ਹੀ ਇਸ ਬਿੱਲ ਨੂੰ ਅੱਗੇ ਵਧਾਉਣ ਲਈ ਬਹੁਮਤ ਹਾਸਲ ਕਰ ਸਕੀ। ਬਾਇਡਨ ਨੇ ਵੋਟਿੰਗ ਤੋਂ ਬਾਅਦ ਬਿਆਨ ਵਿੱਚ ਕਿਹਾ, 'ਮੈਂ ਬਹੁਤ ਨਿਰਾਸ਼ ਹਾਂ।' ਦਰਅਸਲ ਡੈਮੋਕਰੇਟ ਸੰਸਦ ਮੈਂਬਰ ਅਮਰੀਕਾ ਵਿੱਚ ਚੋਣ ਨਿਯਮਾਂ ਵਿੱਚ ਵੱਡੇ ਸੁਧਾਰਾਂ ਲਈ ਕਾਨੂੰਨ ਬਣਾਉਣ ਦੀ ਤਿਆਰੀ ਕਰ ਰਹੇ ਹਨ। ਦੂਜੇ ਪਾਸੇ ਰਿਪਬਲਿਕਨ ਪਾਰਟੀ ਬਿੱਲ ਨੂੰ ਪੱਖਪਾਤੀ ਦੱਸਦਿਆਂ ਇਸ ਦਾ ਵਿਰੋਧ ਕਰ ਰਹੀ ਹੈ। ਪਿਛਲੇ ਸਾਲ ਤਿੰਨ ਵਾਰ ਰਿਪਬਲਿਕਨ ਪਾਰਟੀ ਨੇ ਵੋਟਿੰਗ ਅਧਿਕਾਰ ਬਿੱਲ ਦਾ ਵਿਰੋਧ ਕੀਤਾ ਸੀ। ਬਿੱਲ ਨੂੰ ਪਾਸ ਕਰਨ ਲਈ ਸੈਨੇਟ ਵਿੱਚ 60 ਵੋਟਾਂ ਦੀ ਲੋੜ ਸੀ ਪਰ ਡੈਮੋਕਰੇਟਿਕ ਪਾਰਟੀ ਸਿਰਫ 51 ਵੋਟਾਂ ਲੈ ਸਕੀ।



Most Read

2024-09-21 20:04:34