World >> The Tribune


ਭਾਰਤੀ ਫ਼ੌਜ ਨੇ ਲਾਪਤਾ ਲੜਕੇ ਦੀ ਭਾਲ ਤੇ ਵਾਪਸੀ ਲਈ ਪੀਐੱਲਏ ਤੋਂ ਮਦਦ ਮੰਗੀ


Link [2022-01-22 20:02:34]



ਨਵੀਂ ਦਿੱਲੀ, 20 ਜਨਵਰੀ

ਭਾਰਤੀ ਫੌਜ ਨੇ ਲਾਪਤਾ ਲੜਕੇ ਮੀਰਾਮ ਤਾਰੋਨ ਨੂੰ ਲੱਭਣ ਅਤੇ ਤੈਅ ਨਿਯਮਾਂ ਅਨੁਸਾਰ ਉਸ ਨੂੰ ਵਾਪਸ ਕਰਨ ਲਈ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਤੋਂ ਮਦਦ ਮੰਗੀ ਹੈ। ਅਰੁਣਾਚਲ ਪ੍ਰਦੇਸ਼ ਦੇ ਸੰਸਦ ਮੈਂਬਰ ਤਪੀਰ ਗਾਓ ਨੇ ਕਿਹਾ ਕਿ ਪੀਐੱਲਏ ਨੇ ਮੰਗਲਵਾਰ ਨੂੰ ਰਾਜ ਦੇ ਅੱਪਰ ਸਿਆਂਗ ਜ਼ਿਲ੍ਹੇ ਵਿੱਚ ਭਾਰਤੀ ਖੇਤਰ ਦੇ ਅੰਦਰੋਂ 17 ਸਾਲਾ ਲੜਕੇ ਨੂੰ ਅਗਵਾ ਕਰ ਲਿਆ। ਰੱਖਿਆ ਅਦਾਰੇ ਦੇ ਸੂਤਰਾਂ ਨੇ ਅੱਜ ਦੱਸਿਆ ਕਿ ਜਦੋਂ ਭਾਰਤੀ ਫੌਜ ਨੂੰ ਤਾਰੋਨ ਬਾਰੇ ਸੂਚਨਾ ਮਿਲੀ ਤਾਂ ਉਸ ਨੇ ਤੁਰੰਤ ਹਾਟਲਾਈਨ ਰਾਹੀਂ ਪੀਐੱਲਏ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਲੜਕਾ, ਜੋ ਜੜੀ-ਬੂਟੀਆਂ ਨੂੰ ਇਕੱਠੀਆਂ ਕਰਨ ਦੇ ਨਾਲ ਨਾਲ ਸ਼ਿਕਾਰ ਕਰ ਰਿਹਾ ਸੀ, ਆਪਣਾ ਰਸਤਾ ਭੁੱਲ ਗਿਆ ਸੀ ਅਤੇ ਲੱਭ ਨਹੀਂ ਰਿਹਾ। ਸੂਤਰਾਂ ਨੇ ਪੀਐੱਲਏ ਤੋਂ ਨੌਜਵਾਨ ਦਾ ਪਤਾ ਲਗਾਉਣ ਅਤੇ ਉਸ ਨੂੰ ਤੈਅ ਨਿਯਮਾਂ ਅਨੁਸਾਰ ਵਾਪਸ ਕਰਨ ਲਈ ਸਹਾਇਤਾ ਦੀ ਮੰਗੀ ਹੈ। ਇਸੇ ਦੌਰਾਨ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਸ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਪੀਪਲਜ਼ ਲਿਬਰੇਸ਼ਨ ਆਰਮੀ ਨੇ ਅੱਪਰ ਸਿਆਂਗ ਜ਼ਿਲ੍ਹੇ ਵਿੱਚੋਂ ਕਿਸੇ ਭਾਰਤੀ ਨੌਜਵਾਨ ਨੂੰ ਅਗਵਾ ਕੀਤਾ ਹੈ।



Most Read

2024-09-21 20:06:34