World >> The Tribune


ਰੂਸ ਨਾਲ ਤਣਾਅ ਵਧਿਆ, ਯੂਕਰੇਨ ਪੁੱਜੇ ਬਲਿੰਕਨ


Link [2022-01-22 20:02:34]



ਕੀਵ, 19 ਜਨਵਰੀ

ਯੂਕਰੇਨ 'ਤੇ ਸੰਭਾਵੀ ਹਮਲੇ ਨੂੰ ਦੇਖਦਿਆਂ ਅਮਰੀਕਾ ਅਤੇ ਰੂਸ ਵਿਚਕਾਰ ਤਣਾਅ ਵਧ ਗਿਆ ਹੈ। ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅੱਜ ਯੂਕਰੇਨ ਪਹੁੰਚ ਗਏ ਜਿਥੇ ਉਹ ਰਾਸ਼ਟਰਪਤੀ ਵੋਲੋਦੀਮੀਰ ਜ਼ੇਲਿੰਸਕੀ ਨਾਲ ਮੁਲਾਕਾਤ ਕਰਨਗੇ। ਇਸ ਮਗਰੋਂ ਬਲਿੰਕਨ ਬਰਲਿਨ ਲਈ ਰਵਾਨਾ ਹੋਣਗੇ ਜਿਥੇ ਉਹ ਭਾਈਵਾਲਾਂ ਨੂੰ ਮਿਲਣਗੇ। ਸ਼ੁੱਕਰਵਾਰ ਨੂੰ ਉਹ ਰੂਸੀ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨਾਲ ਜਨੇਵਾ 'ਚ ਬੈਠਕ ਕਰਨਗੇ। ਦੌਰੇ ਦਾ ਪ੍ਰੋਗਰਾਮ ਕਾਹਲੀ 'ਚ ਬਣਾਇਆ ਗਿਆ ਹੈ ਤਾਂ ਜੋ ਯੂਕਰੇਨ ਨੂੰ ਅਮਰੀਕਾ ਵੱਲੋਂ ਹਮਾਇਤ ਦਿੱਤੀ ਜਾ ਸਕੇ ਅਤੇ ਰੂਸ 'ਤੇ ਦਬਾਅ ਬਣਾਇਆ ਜਾ ਸਕੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਸਾਕੀ ਨੇ ਕਿਹਾ ਕਿ ਕਿਸੇ ਵੀ ਸਮੇਂ 'ਤੇ ਰੂਸ ਵੱਲੋਂ ਯੂਕਰੇਨ ਉਪਰ ਹਮਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਲਿੰਕਨ ਦੌਰਾ ਕਰਕੇ ਇਹ ਜਤਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮਸਲੇ ਦਾ ਹੱਲ ਕੂਟੀਨੀਤੀ ਨਾਲ ਵੀ ਕੱਢਿਆ ਜਾ ਸਕਦਾ ਹੈ।

ਪਸਾਕੀ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਸਰਹੱਦ 'ਤੇ ਇਕ ਲੱਖ ਜਵਾਨ ਤਾਇਨਾਤ ਕਰਕੇ ਸੰਕਟ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਰੂਸੀ ਲੋਕਾਂ ਨੇ ਫ਼ੈਸਲਾ ਲੈਣਾ ਹੈ ਕਿ ਉਹ ਯੂਕਰੇਨ 'ਤੇ ਹਮਲੇ ਦੀ ਹਮਾਇਤ ਕਰਨ ਜਾਂ ਫਿਰ ਸਖ਼ਤ ਆਰਥਿਕ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। -ਏਪੀ



Most Read

2024-09-21 20:02:37