World >> The Tribune


ਇਮਰਾਨ ਦੀ ਪਾਰਟੀ ਨਾਲ ਜੁੜੇ ਵਿਦੇਸ਼ੀ ਫੰਡ ਕੇਸ ਦੇ ਦਸਤਾਵੇਜ਼ ਜਨਤਕ ਕਰਨ ਦੇ ਹੁਕਮ


Link [2022-01-22 20:02:34]



ਇਸਲਾਮਾਬਾਦ, 19 ਜਨਵਰੀ

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਖਿਲਾਫ਼ ਵਿਦੇਸ਼ ਤੋਂ ਫੰਡ ਮੰਗਵਾਉਣ ਨਾਲ ਜੁੜੇ ਕੇਸ ਦੇ ਅਹਿਮ ਦਸਤਾਵੇਜ਼ਾਂ ਨੂੰ ਜਨਤਕ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਮੀਡੀਆ ਰਿਪੋਰਟ ਮੁਤਾਬਕ ਚੋਣ ਕਮਿਸ਼ਨ ਦੇ ਇਨ੍ਹਾਂ ਹੁਕਮਾਂ ਨਾਲ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਪਾਕਿਸਤਾਨ ਦੇ ਚੋਣ ਕਮਿਸ਼ਨ ਦੀ ਪੜਤਾਲ ਕਮੇਟੀ ਵੱਲੋਂ ਇਸ ਮਹੀਨੇ ਜਾਰੀ ਰਿਪੋਰਟ ਮੁਤਾਬਕ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਵਿਦੇਸ਼ੀ ਨਾਗਰਿਕਾਂ, ਫ਼ਰਮਾਂ ਤੇ ਗੁਪਤ ਬੈਂਕ ਖਾਤਿਆਂ ਤੋਂ ਮਿਲੇ ਫੰਡਾਂ ਨੂੰ ਵੱਡੇ ਪੱਧਰ 'ਤੇ ਘਟਾ ਕੇ ਦਰਸਾਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੱਤਾਧਾਰੀ ਪਾਰਟੀ ਨੇ 2009-10 ਤੋਂ 2012-13 ਦੇ ਚਾਰ ਸਾਲਾਂ ਦੇ ਅਰਸੇ ਦੌਰਾਨ 31.2 ਕਰੋੜ ਰੁਪਏ ਦੀ ਰਾਸ਼ੀ ਨੂੰ ਦਸਤਾਵੇਜ਼ਾਂ ਵਿੱਚ ਘਟਾ ਕੇ ਪੇਸ਼ ਕੀਤਾ ਹੈ, ਜਦੋਂਕਿ ਸਾਲ ਮੁਤਾਬਕ ਤਫ਼ਸੀਲ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਕੱਲੇ ਵਿੱਤੀ ਸਾਲ 2012-13 ਵਿੱਚ 14.5 ਕਰੋੜ ਰੁਪਏ ਦੀ ਰਾਸ਼ੀ ਨੂੰ ਘਟਾ ਕੇ ਦਰਸਾਇਆ ਗਿਆ ਹੈ। ਰੋਜ਼ਨਾਮਚਾ 'ਡਾਅਨ' ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਹ ਦਸਤਾਵੇਜ਼ ਪੜਤਾਲ ਕਮੇਟੀ ਰਿਪੋਰਟ ਦਾ ਹਿੱਸਾ ਹਨ, ਜਿਹੜੀ ਰਿਪੋਰਟ ਦੇ ਨਾਲ ਜਾਰੀ ਨਹੀਂ ਕੀਤੀ ਗਈ। -ਪੀਟੀਆਈ



Most Read

2024-09-21 20:36:54