Sport >> The Tribune


ਸਈਦ ਮੋਦੀ ਬੈਡਮਿੰਟਨ ਟੂਰਨਾਮੈਂਟ: ਪੀ. ਵੀ. ਸਿੰਧੂ ਫਾਈਨਲ ਵਿੱਚ


Link [2022-01-22 20:02:32]



ਲਖਨਊ, 22 ਜਨਵਰੀ

ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਇਥੇ ਖੇਡੇ ਜਾ ਰਹੇ ਸਈਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਅੱਜ ਸੈਮੀ-ਫਾਈਨਲ ਵਿੱਚ ਉਸ ਦਾ ਮੁਕਾਬਲਾ ਰੂਸ ਦੀ ਖਿਡਾਰਨ ਐਵਜਿਨੀਆ ਕੋਸੇਤਸਕਾਇਆ ਨਾਲ ਸੀ ਪਰ ਉਸ ਨੇ ਵਿਚਾਲੇ ਹੀ ਗੇਮ ਛੱਡ ਦਿੱਤੀ ਜਿਸ ਕਾਰਨ ਪੀਵੀ ਸਿੰਧੂ ਸਿੱਧਾ ਫਾਈਨਲ ਵਿੱਚ ਪਹੁੰਚ ਗਈ। ਸਿੰਧੂ ਨੇ ਖੇਡ ਦੀ ਸ਼ੁਰੂਆਤ ਮਜ਼ਬੂਤੀ ਨਾਲ ਕੀਤੀ ਅਤੇ 12 ਮਿੰਟਾਂ ਵਿੱਚ ਹੀ ਪਹਿਲੀ ਗੇਮ 21-11 ਨਾਲ ਜਿੱਤ ਲਈ। ਦੂਜੀ ਗੇਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਵਜਿਨੀਆ ਕੋਸੇਤਸਕਾਇਆ ਨੇ ਖੁਦ ਨੂੰ ਮੈਚ ਵਿੱਚੋਂ ਬਾਹਰ ਕਰ ਲਿਆ। ਵਿਸ਼ਵ ਦੀ ਨੰਬਰ 7 ਖਿਡਾਰਨ ਪੀ ਵੀ ਸਿੰਧੂ ਦਾ ਫਾਈਨਲ ਮੁਕਾਬਲੇ ਐਤਵਾਰ ਨੂੰ ਭਾਰਤ ਦੀ ਹੀ ਖਿਡਾਰਨ ਮਾਲਵਿਕਾ ਬਨਸੋਦ (20) ਨਾਲ ਹੋਵੇਗਾ ਜਿਸ ਨੇ ਸੈਮੀਫਾਈਨਲ ਵਿੱਚ ਅਨੁਪਮਾ ਉਪਾਧਿਆਇਆ ਨੂੰ 19-21, 21-19, 21-7 ਨਾਲ ਹਰਾਇਆ ਸੀ। -ਪੀਟੀਆਈ



Most Read

2024-09-20 16:18:10