Sport >> The Tribune


ਭਾਰਤ ਦੀ ਆਈਸੀਸੀ ਟੈਸਟ ਦਰਜਾਬੰਦੀ ਖਿਸਕੀ


Link [2022-01-22 20:02:32]



ਦੁਬਈ: ਆਸਟਰੇਲੀਆ ਨੇ ਹਾਲ ਹੀ ਵਿੱਚ ਸਮਾਪਤ ਹੋਈ ਐਸ਼ੇਜ਼ ਲੜੀ ਵਿੱਚ ਇੰਗਲੈਂਡ ਨੂੰ 4-0 ਨਾਲ ਹਰਾ ਕੇ ਭਾਰਤ ਹੱਥੋਂ ਆਈਸੀਸੀ ਟੈਸਟ ਦਰਜਾਬੰਦੀ ਵਿੱਚ ਸਰਦਾਰੀ ਖੋਹ ਲਈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਦੱਖਣੀ ਅਫਰੀਕਾ ਤੋਂ ਟੈਸਟ ਲੜੀ ਹਾਰ ਗਈ ਸੀ। ਇਹ ਲੜੀ 1-2 ਨਾਲ ਹਾਰਨ ਮਗਰੋਂ ਭਾਰਤੀ ਟੀਮ ਤੀਜੇ ਸਥਾਨ 'ਤੇ ਖਿਸਕ ਗਈ ਹੈ। ਨਿਊਜ਼ੀਲੈਂਡ ਨੇ ਬੰਗਲਾਦੇਸ਼ ਖ਼ਿਲਾਫ਼ ਘਰੇਲੂ ਲੜੀ ਵਿੱਚ 1-1 ਨਾਲ ਡਰਾਅ ਹੋਣ ਦੇ ਬਾਵਜੂਦ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਦੱਖਣੀ ਅਫਰੀਕਾ ਨੂੰ ਆਪਣੀ ਧਰਤੀ 'ਤੇ ਲੜੀ ਜਿੱਤਣ ਦਾ ਫ਼ਾਇਦਾ ਹੋਇਆ। ਇੰਗਲੈਂਡ ਦੀ ਟੀਮ ਆਸਟਰੇਲੀਆ ਵਿੱਚ ਐਸ਼ੇਜ਼ ਲੜੀ ਵਿੱਚ ਨਮੋਸ਼ੀਜਨਕ ਪ੍ਰਦਰਸ਼ਨ ਦੇ ਬਾਵਜੂਦ ਚੌਥੇ ਸਥਾਨ 'ਤੇ ਸੀ। ਭਾਰਤ ਨੇ ਸੈਂਚੁਰੀਅਨ ਵਿੱਚ ਪਹਿਲਾ ਟੈਸਟ ਜਿੱਤਣ ਮਗਰੋਂ ਦੂਜਾ ਅਤੇ ਤੀਜਾ ਟੈਸਟ ਗੁਆ ਲਿਆ ਸੀ, ਜਿਸ ਨਾਲ ਉਸ ਨੇ ਟੈਸਟ ਦਰਜਾਬੰਦੀ ਵਿੱਚ ਆਪਣਾ ਪਹਿਲਾ ਸਥਾਨ ਗੁਆ ਲਿਆ। ਆਸਟਰੇਲੀਆ 119 ਅੰਕਾਂ ਨਾਲ ਦਰਜਾਬੰਦੀ ਵਿੱਚ ਭਾਰਤ ਤੋਂ ਤਿੰਨ ਅੰਕ ਅੱਗੇ ਹੈ। -ਪੀਟੀਆਈ



Most Read

2024-09-20 16:19:03