Sport >> The Tribune


ਇੱਕ ਰੋਜ਼ਾ: ਰਾਹੁਲ ਭਾਰਤ ਦੀ ਅਗਵਾਈ ਕਰਨ ਵਾਲਾ ਤੀਜਾ ਖਿਡਾਰੀ ਬਣਿਆ


Link [2022-01-22 20:02:32]



ਪਾਰਲ (ਦੱਖਣੀ ਅਫਰੀਕਾ), 19 ਜਨਵਰੀ

ਬੱਲੇਬਾਜ਼ ਲੋਕੇਸ਼ ਰਾਹੁਲ 'ਲਿਸਟ-ਏ' ਕ੍ਰਿਕਟ ਵਿੱਚ ਕਪਤਾਨੀ ਕੀਤੇ ਬਿਨਾਂ ਇੱਕ ਦਿਨਾ ਮੈਚਾਂ ਵਿੱਚ ਦੇਸ਼ ਦੀ ਅਗਵਾਈ ਕਰਨ ਵਾਲਾ ਤੀਜੇ ਕ੍ਰਿਕਟਰ ਬਣ ਗਿਆ ਹੈ। ਰਾਹੁਲ ਨੇ ਇਹ ਉਪਲੱਬਧੀ ਅੱਜ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਇੱਕ ਦਿਨਾ ਮੈਚ ਵਿੱਚ ਭਾਰਤ ਦੀ ਕਪਤਾਨੀ ਕਰਦਿਆਂ ਕੀਤੀ। ਇਸ ਤੋਂ ਪਹਿਲਾਂ ਵਿਕਟਕੀਪਰ ਬੱਲੇਬਾਜ਼ ਸਈਦ ਕਿਰਮਾਨੀ ਅਤੇ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਰ ਇਹ ਉਪਲੱਬਧੀ ਹਾਸਲ ਕਰ ਚੁੱਕੇ ਹਨ। ਨਵ-ਨਿਯੁਕਤ ਕਪਤਾਨ ਰੋਹਿਤ ਸ਼ਰਮਾ ਨੇ ਇਸ ਲੜੀ ਲਈ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਕੇ.ਐੱਲ. ਰਾਹੁਲ ਨੂੰ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਚੋਣਕਰਤਾਵਾਂ ਨੇ ਇਸ ਤੋਂ ਪਹਿਲਾਂ ਵਿਰਾਟ ਕੋਹਲੀ ਵੱਲੋਂ ਟੀ-20 ਅਤੇ ਕਪਤਾਨੀ ਛੱਡੇ ਜਾਣ ਮਗਰੋਂ ਰੋਹਿਤ ਸ਼ਰਮਾ ਨੂੰ ਟੀ-20 ਅਤੇ ਇੱਕ ਦਿਨਾਂ ਮੈਚਾਂ ਲਈ ਟੀਮ ਦਾ ਕਪਤਾਨ ਬਣਾਇਆ ਸੀ। ਕਰਨਾਟਕ ਦੇ ਰਾਹੁਲ ਨੇ ਆਪਣੇ 39ਵੇਂ ਇੱਕ ਦਿਨਾ ਕੌਮਾਂਤਰੀ ਮੈਚ 'ਚ ਭਾਰਤੀ ਟੀਮ ਦਾ ਕਪਤਾਨੀ ਕੀਤੀ। ਦੇਸ਼ ਲਈ 50 ਇੱਕ ਦਿਨਾਂ ਮੁਕਾਬਲੇ ਖੇਡਣ ਤੋਂ ਪਹਿਲਾਂ ਕਪਤਾਨੀ ਕਰਨ ਵਾਲੇ ਪਹਿਲੇ ਖਿਡਾਰੀ ਮਹਿੰਦਰ ਅਮਰਨਾਥ ਟੀਮ ਸਨ, ਜਿਨ੍ਹਾਂ ਨੇ ਅਕਤੂਬਰ 1984 ਵਿੱਚ ਆਪਣੇ 35ਵੇਂ ਇੱਕ ਦਿਨਾ ਮੈਚ ਦੌਰਾਨ ਪਹਿਲੀ ਵਾਰ ਟੀਮ ਦੀ ਅਗਵਾਈ ਕੀਤੀ ਸੀ। -ਪੀਟੀਆਈ



Most Read

2024-09-20 16:41:29