Sport >> The Tribune


ਸਿੰਧੁੂ ਤੇ ਸਈਦ ਨੇ ਦੂੂਜੇ ਗੇੜ ’ਚ ਜਗ੍ਹਾ ਬਣਾਈ


Link [2022-01-22 20:02:32]



ਲਖਨਊ, 19 ਜਨਵਰੀ

ਓਲੰਪਿਕ ਵਿੱਚ ਦੋ ਵਾਰ ਤਗ਼ਮਾ ਜੇਤੂ ਭਾਰਤੀ ਖਿਡਾਰਨ ਪੀ.ਵੀ. ਸਿੰਧੂ ਨੇ ਹਮਵਤਨ ਤਾਨਿਆ ਹੇਮੰਤ ਨੂੰ ਆਸਾਨ ਮੁਕਾਬਲੇ ਵਿੱਚ ਹਰਾ ਕੇ ਸਈਦ ਮੋਦੀ ਇੰਟਰਨੈਸ਼ਨਲ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ 'ਚ ਜਗ੍ਹਾ ਬਣਾ ਲਈ ਹੈ। ਪਿਛਲੇ ਹਫ਼ਤੇ ਇੰਡੀਆ ਓਪਨ ਸੁਪਰ 500 ਦੇ ਸੈਮੀ ਫਾਈਨਲ ਵਿੱਚ ਹਾਰੀ ਸਿੰਧੂ ਨੇ ਇੱਥੇ ਬਾਬੂ ਬਨਾਰਸੀ ਦਾਸ ਇੰਡੋਰ ਸਟੇਡੀਅਮ ਵਿੱਚ ਤਾਨੀਆ ਨੂੰ ਇੱਕਪਾਸੜ ਮੁਕਾਬਲੇ ਵਿੱਚ 21-9, 21-9 ਨਾਲ ਹਰਾਇਆ। ਸਾਬਕਾ ਵਿਸ਼ਵ ਚੈਂਪੀਅਨ ਸਿੰਧੁੂ ਦਾ ਅਗਲਾ ਮੁਕਾਬਲਾ ਅਮਰੀਕਾ ਦੀ ਲਾਰੇਨ ਲੈਮ ਨੇ ਹੋਵੇਗਾ, ਜਿਸ ਨੇ ਪਹਿਲੇ ਦੌਰ ਵਿੱਚ ਇਰਾ ਸ਼ਰਮਾ ਨੂੰ 15-21, 21-16, 21-16 ਨਾਲ ਮਾਤ ਦਿੱਤੀ ਹੈ। ਇੱਕ ਹੋਰ ਮੁਕਾਬਲੇ ਵਿੱਚ ਭਾਰਤ ਦੀ ਕਨਿਕਾ ਕੰਵਲ ਨੇ ਅਮਰੀਕਾ ਦੀ ਦਿਸ਼ਾ ਗੁਪਤਾ ਨੂੰ 21-15, 16-21, 21-6 ਨਾਲ ਹਰਾ ਕੇ ਜੇਤੂ ਸ਼ੁਰੂੁਆਤ ਕੀਤੀ। -ਪੀਟੀਆਈ



Most Read

2024-09-20 16:33:49