Sport >> The Tribune


ਫੁਟਬਾਲ: ਪੰਜਾਬੀ ’ਵਰਸਿਟੀ ਤੀਜੇ ਸਥਾਨ ’ਤੇ


Link [2022-01-22 20:02:32]



ਪਟਿਆਲਾ (ਪੱਤਰ ਪ੍ਰੇਰਕ): ਸਰਬ ਭਾਰਤੀ ਅੰਤਰ 'ਵਰਸਿਟੀ ਫੁਟਬਾਲ ਮੁਕਾਬਲਿਆਂ ਦੇ ਫਾਈਨਲ ਮੁਕਾਬਲੇ ਦੌਰਾਨ ਪੰਜਾਬੀ 'ਵਰਸਿਟੀ ਪਟਿਆਲਾ ਦੀ ਫੁਟਬਾਲ ਪੁਰਸ਼ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਜ਼ਿਕਰਯੋਗ ਹੈ ਕਿ ਇਹ ਮੁਕਾਬਲੇ 11 ਜਨਵਰੀ ਤੋਂ ਕੇਰਲ ਵਿਚ ਸ਼ੁਰੂ ਹੋਏ ਸਨ। ਖੇਡ ਵਿਭਾਗ ਅਨੁਸਾਰ ਹਾਲ ਹੀ ਵਿਚ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਸਮਾਪਤ ਹੋਏ ਉੱਤਰ ਖੇਤਰੀ ਅੰਤਰ-ਵਰਸਿਟੀ ਫੁਟਬਾਲ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੀ ਟੀਮ ਕੇਰਲ ਦੀ ਐੱਮਜੀ ਯੂਨੀਵਰਸਿਟੀ, ਕੋਟਿਆਮ ਵਿਚ ਭਾਗ ਲੈਣ ਗਈ ਸੀ। ਇਨ੍ਹਾਂ ਮੁਕਾਬਲਿਆਂ ਦੌਰਾਨ ਦੇਸ਼ ਭਰ ਦੀਆਂ ਮੋਹਰੀ 16 ਟੀਮਾਂ ਦੇ ਹਿੱਸਾ ਲਿਆ ਸੀ। ਇਨ੍ਹਾਂ ਮੁਕਾਬਲਿਆਂ ਦੌਰਾਨ 17 ਜਨਵਰੀ ਨੂੰ ਪੰਜਾਬੀ ਯੂਨੀਵਰਸਿਟੀ ਦੀ ਪੁਰਸ਼ ਫੁਟਬਾਲ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਮੌਕੇ ਯੂਨੀਵਰਸਿਟੀ ਦੇ ਵੀਸੀ ਪ੍ਰੋ. ਅਰਵਿੰਦ ਨੇ ਪੂਰੀ ਟੀਮ ਅਤੇ ਉਸ ਦੇ ਨਾਲ ਗਏ ਕੋਚ ਡਾ. ਦਲਬੀਰ ਸਿੰਘ ਰੰਧਾਵਾ, ਸਹਾਇਕ ਨਿਰਦੇਸ਼ਕ ਖੇਡਾਂ ਅਤੇ ਸੀਨੀਅਰ ਫੁਟਬਾਲ ਕੋਚ ਦੀ ਹੌਸਲਾ-ਅਫ਼ਜ਼ਾਈ ਕੀਤੀ।



Most Read

2024-09-20 16:27:01