Sport >> The Tribune


ਆਸਟਰੇਲੀਅਨ ਓਪਨ: ਮੈਦਵੇਦੇਵ ਤੇ ਮੱਰੇ ਅਗਲੇ ਗੇੜ ’ਚ, ਫਰਨਾਂਡੇਜ਼ ਬਾਹਰ


Link [2022-01-22 20:02:32]



ਮੈਲਬਰਨ: ਆਸਟਰੇਲੀਅਨ ਓਪਨ ਵਿੱਚ ਨੋਵਾਕ ਜੋਕੋਵਿਚ ਦੇ ਨਾ ਖੇਡ ਸਕਣ ਕਾਰਨ ਖ਼ਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਦੁਨੀਆ ਦਾ ਦੂਜੇ ਨੰਬਰ ਦਾ ਖਿਡਾਰੀ ਡੈਨਿਲ ਮੈਦਵੇਦੇਵ ਦੂਜੇ ਗੇੜ ਵਿੱਚ ਪਹੁੰਚ ਗਿਆ ਹੈ। ਮੈਦਵੇਦੇਵ ਨੇ ਹੈਨਰੀ ਲਾਕਸੋਨੇਨ ਨੂੰ 6-1, 6-4, 7-6 ਨਾਲ ਹਰਾਇਆ। ਇਸੇ ਤਰ੍ਹਾਂ ਸਾਬਕਾ ਅੱਵਲ ਨੰਬਰ ਖਿਡਾਰੀ ਐਂਡੀ ਮੱਰੇ ਵੀ ਅਗਲੇ ਗੇੜ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਿਹਾ। ਉਸ ਨੇ ਨਿਕੋਲੋਜ਼ ਬਾਸਿਲਾਸ਼ਵਿਲੀ ਨੂੰ 6-1, 3-6, 6-4, 6-7 (5), 6-4 ਨਾਲ ਹਰਾਇਆ। ਉਧਰ, ਕੈਨੇਡਾ ਦੀ 19 ਸਾਲਾ ਖਿਡਾਰਨ ਲੈਲਾ ਫਰਨਾਂਡੇਜ਼ ਨੂੰ ਵਾਈਲਡ ਕਾਰਡ ਪ੍ਰਾਪਤ ਮੈਡੀਸਨ ਇੰਗਲਿਸ਼ ਨੇ 6-2, 6-4 ਨਾਲ ਸ਼ਿਕਸਤ ਦਿੱਤੀ। ਲੈਲਾ ਯੂਐੱਸ ਓਪਨ ਵਿੱਚ ਦੂਜੇ ਸਥਾਨ 'ਤੇ ਰਹੀ ਸੀ। ਤੀਜਾ ਦਰਜਾ ਪ੍ਰਾਪਤ ਗਾਰਬਾਈਨ ਮੁਗੁਰੂਜ਼ਾ ਨੇ ਕਲਾਰਾ ਬੁਰੇਲ ਨੂੰ 6-3, 6-4 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਫਰਾਂਸ ਦੀ ਐਲਿਜ਼ੇ ਕੋਰਨੇਤ ਨਾਲ ਹੋਵੇਗਾ। ਕੋਰਨੇਤ ਨੇ ਵਿਕਟੋਰੀਆ ਟੋਮੋਵਾ ਨੂੰ 6-3, 6-3 ਨਾਲ ਮਾਤ ਦਿੱਤੀ ਹੈ। ਛੇਵਾਂ ਦਰਜਾ ਪ੍ਰਾਪਤ ਐਨਟ ਕੋਂਟਾਵੇਟ ਨੇ ਕੈਟਰੀਨਾ ਸਿਨਿਯਾਕੋਵਾ ਨੂੰ 6-2, 6-3 ਨਾਲ ਹਰਾ ਦਿੱਤਾ। ਇਸੇ ਤਰ੍ਹਾਂ ਫਰੈਂਚ ਓਪਨ-2020 ਚੈਂਪੀਅਨ ਇਗਾ ਸਵਿਯਾਤੇਕ ਨੇ ਬ੍ਰਿਟਿਸ਼ ਕੁਆਲੀਫਾਇਰ ਹੈਰੀਅਟ ਡਾਰਟ ਨੂੰ 6-3, 6-0 ਨਾਲ ਹਰਾਇਆ। -ਏਪੀ



Most Read

2024-09-20 16:27:25