Sport >> The Tribune


ਲੇਵਾਂਦੋਵਸਕੀ ਨੇ ਫੀਫਾ ਦਾ ਸਰਬੋਤਮ ਖਿਡਾਰੀ ਪੁਰਸਕਾਰ ਜਿੱਤਿਆ


Link [2022-01-22 20:02:32]



ਜਿਊਰਿਖ: ਬਾਇਰਨ ਮਿਊਨਿਖ਼ ਦੇ ਫਾਰਵਰਡ ਰੌਬਰਟ ਲੇਵਾਂਦੋਵਸਕੀ ਇੱਕ ਵਾਰ ਫਿਰ ਦੁਨੀਆ ਦੇ ਸਰਬੋਤਮ ਪੁਰਸ਼ ਫੁਟਬਾਲਰ ਚੁਣੇ ਗਏ ਹਨ। ਉਸ ਨੇ ਲਾਇਨਲ ਮੈਸੀ ਅਤੇ ਮੁਹੰਮਦ ਸਾਲਾਹ ਵਰਗੇ ਫੁਟਬਾਲ ਖਿਡਾਰੀਆਂ ਨੂੰ ਪਛਾੜ ਦਿੱਤਾ ਹੈ। ਪਿਛਲੇ ਮਹੀਨੇ ਮੈਸੀ ਨੇ ਉਨ੍ਹਾਂ ਨੂੰ ਪਛਾੜ ਕੇ ਬਾਲੋਨ ਡੀ'ਓਰ ਪੁਰਸਕਾਰ ਜਿੱਤਿਆ ਸੀ। ਅਰਜਨਟੀਨਾ ਨੂੰ ਕੋਪਾ ਅਮਰੀਕਾ-2021 ਖ਼ਿਤਾਬ ਦਿਵਾਉਣ ਵਾਲੇ ਮੈਸੀ ਫੀਫਾ ਦੇ ਸਰਬੋਤਮ ਖਿਡਾਰੀਆਂ ਦੀ ਦੌੜ ਵਿੱਚ ਦੂਜੇ ਅਤੇ ਲਿਵਰਪੂਲ ਦੇ ਸਾਲਾਹ ਤੀਜੇ ਸਥਾਨ 'ਤੇ ਰਹੇ। ਲੇਵਾਂਦੋਵਸਕੀ ਨੇ ਮਿਊਨਿਖ਼ ਤੋਂ ਵੀਡੀਓ ਲਿੰਕ ਜ਼ਰੀਏ ਕਿਹਾ, ''ਇਹ ਪੁਰਸਕਾਰ ਜਿੱਤ ਕੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ।'' ਕਲੱਬ ਅਧਿਕਾਰੀਆਂ ਨੇ ਉਨ੍ਹਾਂ ਨੂੰ ਆਨਲਾਈਨ ਟਰਾਫ਼ੀ ਦਿੱਤੀ। ਲੇਵਾਂਦੋਵਸਕੀ ਨੇ 2021 ਵਿੱਚ 43 ਗੋਲ ਕਰ ਕੇ ਗਰਡ ਮਿਊਲਰ ਦੇ ਦੋਵੇਂ ਰਿਕਾਰਡ ਤੋੜੇ ਸਨ। ਮਹਿਲਾ ਵਰਗ ਵਿੱਚ ਬਾਲੋਨ ਡੀ'ਓਰ ਜੇਤੂ ਅਲੈਕਸੀਆ ਪੁਤੇਲਸ ਨੂੰ ਹੀ ਇਸ ਪੁਰਸਕਾਰ ਲਈ ਚੁਣਿਆ ਗਿਆ। ਉਹ ਬਾਰਸੀਲੋਨਾ ਦੀ ਕਪਤਾਨ ਸੀ, ਜਿਸ ਨੇ ਪਹਿਲੀ ਮਹਿਲਾ ਚੈਂਪੀਅਨਜ਼ ਲੀਗ ਜਿੱਤੀ। ਚੈਲਸੀ ਦੀ ਸੈਮ ਕੈਰ ਦੂਸਰੇ ਸਥਾਨ 'ਤੇ ਰਹੀ, ਜਦਕਿ ਬਾਰਸੀਲੋਨਾ ਦੀ ਜੈਨੀਫਰ ਹਰਮੋਸੋ ਤੀਸਰੇ ਸਥਾਨ 'ਤੇ ਰਹੀ। ਕੋਚਿੰਗ ਦੇ ਦੋਵੇਂ ਪੁਰਸਕਾਰ ਚੈਲਸੀ ਦੇ ਨਾਮ ਰਹੇ। -ਏਪੀ



Most Read

2024-09-20 16:32:51