Economy >> The Tribune


ਚਿਤੂਰ ਤੋਂ ਗ਼ਾਜ਼ੀਆਬਾਦ ਜਾ ਰਹੀ ਮਾਲ ਗੱਡੀ ਮਥੁਰਾ ’ਚ ਲੀਹ ਤੋਂ ਲਹੀ, ਰੇਲ ਆਵਾਜਾਈ ਠੱਪ


Link [2022-01-22 20:02:30]



ਮਥੁਰਾ, (ਉੱਤਰ ਪ੍ਰਦੇਸ਼), 22 ਜਨਵਰੀ

ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿਚ ਸ਼ੁੱਕਰਵਾਰ ਰਾਤ ਨੂੰ ਦਿੱਲੀ-ਮਥੁਰਾ ਰੇਲ ਸੈਕਸ਼ਨ 'ਤੇ ਭੁਤੇਸ਼ਵਰ ਅਤੇ ਵ੍ਰਿੰਦਾਵਨ ਰੋਡ ਸਟੇਸ਼ਨਾਂ ਵਿਚਕਾਰ ਮਾਲ ਗੱਡੀ ਪਟੜੀ ਤੋਂ ਉਤਰ ਜਾਣ ਕਾਰਨ ਰੇਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਆਗਰਾ ਡਿਵੀਜ਼ਨਲ ਰੇਲਵੇ ਮੈਨੇਜਰ ਦੇ ਦਫ਼ਤਰ ਦੇ ਲੋਕ ਸੰਪਰਕ ਅਧਿਕਾਰੀ (ਪੀਆਰਓ) ਐੱਸਕੇ ਸ੍ਰੀਵਾਸਤਵ ਨੇ ਕਿਹਾ ਕਿ ਇਹ ਮਾਲ ਗੱਡੀ ਸੀਮਿੰਟ ਨਾਲ ਭਰੇ ਡੱਬਿਆਂ ਨਾਲ ਚਿਤੂਰ ਨਿੰਬਾ ਸਟੇਸ਼ਨ ਤੋਂ ਮਥੁਰਾ ਰਾਹੀਂਤੇ ਗਾਜ਼ੀਆਬਾਦ ਜਾ ਰਹੀ ਸੀ। ਹਾਦਸਾ ਰਾਤ ਕਰੀਬ 11.30 ਵਜੇ ਹੋਇਆ। ਹਾਦਸੇ ਕਾਰਨ ਮਥੁਰਾ ਤੋਂ ਪਲਵਲ ਤੱਕ ਅਪ ਅਤੇ ਡਾਊਨ ਲਾਈਨ ਸਮੇਤ ਤੀਜੀ ਰੇਲ ਲਾਈਨ ਵੀ ਪ੍ਰਭਾਵਿਤ ਹੋਈ ਹੈ। 300 ਤੋਂ ਵੱਧ ਮਜ਼ਦੂਰ ਸੀਮਿੰਟ ਦੇ ਥੈਲੇ ਕੱਢਣ ਲਈ ਲਗਾਤਾਰ ਜੰਗੀ ਪੱਧਰ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਰੇਲਗੱਡੀ ਦੇ 15 ਡੱਬੇ ਡਿੱਗਣ ਕਾਰਨ ਤਿੰਨੋਂ ਰੇਲਵੇ ਲਾਈਨਾਂ ਟੁੱਟ ਗਈਆਂ।



Most Read

2024-09-20 04:49:06