Economy >> The Tribune


ਟਾਟਾ ਮੋਟਰਜ਼ ਦੇ ਵਾਹਨ ਹੋਏ ਮਹਿੰਗੇ


Link [2022-01-22 20:02:30]



ਨਵੀਂ ਦਿੱਲੀ: ਟਾਟਾ ਮੋਟਰਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਿੱਚ ਔਸਤਨ 0.9 ਫ਼ੀਸਦੀ ਵਾਧਾ ਕਰੇਗੀ। ਵਾਹਨ ਬਣਾਉਣ ਵਾਲੀ ਕੰਪਨੀ ਦੇ ਬੁਲਾਰੇ ਨੇ ਕਿਹਾ, 19 ਜਨਵਰੀ ਤੋਂ, ਵੇਰੀਐਂਟ ਅਤੇ ਮਾਡਲ ਦੇ ਆਧਾਰ 'ਤੇ 0.9 ਫ਼ੀਸਦੀ ਦਾ ਔਸਤਨ ਵਾਧਾ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਕੰਪਨੀ ਨੇ ਗਾਹਕਾਂ ਦੀ ਫੀਡਬੈਕ ਦੇ ਜਵਾਬ ਵਿੱਚ, ਖਾਸ ਵੇਰੀਐਂਟਸ 'ਤੇ 10,000 ਰੁਪਏ ਤੱਕ ਦੀ ਛੋਟ ਵੀ ਦਿੱਤੀ ਹੈ। ਟਾਟਾ ਮੋਟਰਜ਼ ਨੇ ਕਿਹਾ ਕਿ 18 ਜਨਵਰੀ ਨੂੰ ਜਾਂ ਇਸ ਤੋਂ ਪਹਿਲਾਂ ਬੁੱਕ ਕੀਤੀਆਂ ਕਾਰਾਂ 'ਤੇ ਕੀਮਤ ਵਾਧੇ ਦਾ ਕੋਈ ਅਸਰ ਨਹੀਂ ਹੋਵੇਗਾ। ਪਿਛਲੇ ਹਫ਼ਤੇ, ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਆਈ) ਨੇ ਵੀ ਆਪਣੇ ਮਾਡਲਾਂ ਦੀਆਂ ਕੀਮਤਾਂ ਵਿੱਚ 4.3 ਫ਼ੀਸਦੀ ਤੱਕ ਵਾਧਾ ਕੀਤਾ ਸੀ। ਆਟੋਮੋਬਾਈਲ ਕੰਪਨੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੌਰਾਨ ਸਟੀਲ ਅਤੇ ਹੋਰ ਧਾਤਾਂ ਦੀਆਂ ਕੀਮਤਾਂ ਵਧਣ ਕਾਰਨ ਉਨ੍ਹਾਂ ਨੂੰ ਵਾਹਨਾਂ ਦੀਆਂ ਕੀਮਤਾਂ ਵਧਾਉਣ ਲਈ ਮਜਬੂਰ ਹੋਣਾ ਪਿਆ ਹੈ। -ਪੀਟੀਆਈ



Most Read

2024-09-20 04:48:00