Economy >> The Tribune


ਸੈਰ ਸਪਾਟੇ ਲਈ ਗੋਆ ਭਾਰਤੀਆਂ ਦਾ ਸਭ ਤੋਂ ਪਸੰਦੀਦਾ ਸਥਾਨ, ਮਨਾਲੀ ਦੂਜੇ ਨੰਬਰ ’ਤੇ


Link [2022-01-22 20:02:30]



ਨਵੀਂ ਦਿੱਲੀ, 16 ਜਨਵਰੀ

ਇਸ ਸਾਲ ਭਾਰਤੀ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨਾਂ ਦੀ ਬਜਾਏ ਘਰੇਲੂ ਸੈਰ-ਸਪਾਟਾ ਸਥਾਨਾਂ 'ਤੇ ਜਾਣਾ ਪਸੰਦ ਕਰਨਗੇ। ਗੋਆ ਭਾਰਤੀ ਯਾਤਰੀਆਂ ਲਈ ਸਭ ਤੋਂ ਪਸੰਦੀਦਾ ਸੈਰ-ਸਪਾਟਾ ਸਥਾਨ ਹੈ। ਇਹ ਤੱਥ ਓਯੋ ਟਰੈਵਲੋਪੀਡੀਆ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ। ਸਰਵੇਖਣ ਮੁਤਾਬਕ ਗੋਆ ਤੋਂ ਬਾਅਦ ਮਨਾਲੀ ਭਾਰਤੀਆਂ ਦਾ ਦੂਜਾ ਪਸੰਦੀਦਾ ਸਥਾਨ ਹੈ। ਸਰਵੇ 'ਚ 61 ਫੀਸਦੀ ਭਾਰਤੀਆਂ ਨੇ ਕਿਹਾ ਕਿ ਉਹ ਘਰੇਲੂ ਥਾਵਾਂ 'ਤੇ ਛੁੱਟੀਆਂ ਮਨਾਉਣ ਜਾਣਾ ਪਸੰਦ ਕਰਨਗੇ। ਇਸ ਦੇ ਨਾਲ ਹੀ 25 ਫੀਸਦੀ ਨੇ ਕਿਹਾ ਕਿ ਉਹ ਘਰੇਲੂ ਅਤੇ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨਾਂ ਦੀ ਯਾਤਰਾ ਕਰਨਾ ਪਸੰਦ ਕਰਨਗੇ। ਜਦੋਂ ਮਨਪਸੰਦ ਸੈਰ-ਸਪਾਟਾ ਸਥਾਨਾਂ ਦੀ ਗੱਲ ਆਉਂਦੀ ਹੈ ਤਾਂ ਭਾਰਤੀਆਂ ਲਈ ਗੋਆ ਪਹਿਲੇ ਨੰਬਰ 'ਤੇ ਹੈ। ਇੱਕ ਤਿਹਾਈ ਲੋਕਾਂ ਨੇ ਕਿਹਾ ਕਿ ਉਹ ਗੋਆ ਜਾਣਾ ਚਾਹੁੰਦੇ ਹਨ। ਇਸ ਤੋਂ ਬਾਅਦ ਮਨਾਨੀ, ਦੁਬਈ, ਸ਼ਿਮਲਾ ਅਤੇ ਕੇਰਲ ਦਾ ਨੰਬਰ ਆਉਂਦਾ ਹੈ।



Most Read

2024-09-20 04:47:00