Economy >> The Tribune


ਰਿਸ਼ਵਤਖੋ਼ਰੀ ਦੇ ਮਾਮਲੇ ’ਚ ਸੀਬੀਆਈ ਨੇ ਗੇਲ ਦਾ ਡਾਇਰੈਕਟਰ ਗ੍ਰਿਫ਼ਤਾਰ ਕੀਤਾ


Link [2022-01-22 20:02:30]



ਨਵੀਂ ਦਿੱਲੀ, 16 ਜਨਵਰੀ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਗੈਸ ਅਥਾਰਟੀ ਆਫ਼ ਇੰਡੀਆ ਲਿਮਟਿਡ (ਗੇਲ) ਦੇ ਡਾਇਰੈਕਟਰ (ਮਾਰਕੀਟਿੰਗ) ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਹਾਰਤਨ ਪਬਲਿਕ ਸੈਕਟਰ ਅੰਡਰਟੇਕਿੰਗ (ਪੀਐੱਸਯੂ) ਦੇ ਉਤਪਾਦ ਵੇਚਣ ਵਾਲੇ ਡੀਲਰਾਂ ਨੂੰ ਛੋਟ ਦੇਣ ਦੀ ਨੀਤੀ ਦੇ ਸੰਭਾਵੀ ਲਾਭਪਾਤਰੀਆਂ ਤੋਂ ਕਥਿਤ ਤੌਰ 'ਤੇ 50 ਲੱਖ ਰੁਪਏ ਤੋਂ ਵੱਧ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸੀਬੀਆਈ ਨੇ ਨਿਰਦੇਸ਼ਕ ਈਐੱਸ ਰੰਗਨਾਥਨ, ਵਿਚੋਲੇ ਅਤੇ ਵਪਾਰੀਆਂ ਦੇ ਕਥਿਤ ਰਿਸ਼ਵਤ ਘਪਲੇ ਦਾ ਪਰਦਾਫਾਸ਼ ਕੀਤਾ ਅਤੇ ਸ਼ਨਿਚਰਵਾਰ ਨੂੰ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।



Most Read

2024-09-20 04:29:08