Economy >> The Tribune


ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਮਹਿੰਗੀਆਂ ਹੋਈਆਂ


Link [2022-01-22 20:02:30]



ਨਵੀਂ ਦਿੱਲੀ: ਕਾਰਾਂ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਆਈ) ਨੇ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ 4.3 ਫ਼ੀਸਦ ਤੱਕ ਵਧਾ ਦਿੱਤੀਆਂ ਹਨ। ਕੰਪਨੀ ਨੇ ਅੱਜ ਦੱਸਿਆ ਕਿ ਉਤਪਾਦਨ ਲਾਗਤ ਵਿਚ ਹੋਏ ਵਾਧੇ ਦੇ ਬੋਝ ਨੂੰ ਅੰਸ਼ਕ ਤੌਰ 'ਤੇ ਘਟਾਉਣ ਲਈ ਉਸ ਨੂੰ ਇਹ ਕਦਮ ਉਠਾਉਣਾ ਪਿਆ ਹੈ। ਕੰਪਨੀ ਨੇ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ਵਿਚ 0.1 ਫ਼ੀਸਦ ਤੋਂ 4.3 ਫ਼ੀਸਦ ਤੱਕ ਦਾ ਵਾਧਾ ਕੀਤਾ ਹੈ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ਵਿਚ ਕੰਪਨੀ ਨੇ ਕਿਹਾ ਕਿ ਦਿੱਲੀ ਵਿਚ ਸ਼ੋਅਰੂਮ 'ਚ ਵੱਖ-ਵੱਖ ਮਾਡਲਾਂ ਦੀ ਔਸਤ ਕੀਮਤ ਵਿਚ 1.7 ਫ਼ੀਸਦ ਦਾ ਵਾਧਾ ਹੋਇਆ ਹੈ। ਨਵੀਆਂ ਕੀਮਤਾਂ ਅੱਜ ਤੋਂ ਪ੍ਰਭਾਵੀ ਹੋ ਗਈਆਂ ਹਨ। ਮਾਰੂਤੀ ਸੁਜ਼ੂਕੀ ਇੰਡੀਆ ਆਲਟੋ ਤੋਂ ਲੈ ਕੇ ਐੱਸ-ਕਰੌਸ ਮਾਡਲ ਤੱਕ ਵੇਚਦੀ ਹੈ। ਇਨ੍ਹਾਂ ਦੀ ਕੀਮਤ 3.15 ਲੱਖ ਰੁਪਏ ਤੋਂ ਲੈ ਕੇ 12.56 ਲੱਖ ਰੁਪਏ ਤੱਕ ਹੈ। -ਪੀਟੀਆਈ



Most Read

2024-11-10 07:17:51