Breaking News >> News >> The Tribune


ਸ਼ਿਮਲਾ ਵਿੱਚ ਹਲਕੀ ਬਰਫਬਾਰੀ


Link [2022-01-22 20:02:28]



ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਸ਼ਿਮਲਾ, 22 ਜਨਵਰੀ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਸ਼ਨਿਚਰਵਾਰ ਨੂੰ ਹਲਕੀ ਬਰਫਬਾਰੀ ਹੋਈ। ਇਸ ਕਾਰਨ ਸਥਾਨਕ ਵਾਸੀਆਂ ਤੇ ਸੈਲਾਨੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਸੈਲਾਨੀਆਂ ਨੇ ਰਿੱਜ 'ਤੇ ਬਰਫਬਾਰੀ ਦਾ ਅਨੰਦ ਲਿਆ ਤੇ ਸੈਲਫੀਆਂ ਖਿੱਚੀਆਂ। ਇਸੇ ਦੌਰਾਨ ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਿਮਲਾ ਵਿੱਚ ਹੋਰ ਬਰਫ ਪੈਣ ਦੀ ਸੰਭਾਵਨਾ ਹੈ। ਸੂਬੇ ਦੇ ਕੁੱਲੂ ਤੇ ਚੰਬਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੇ ਆਸਾਰ ਹਨ। ਖਰਾਬ ਮੌਸਮ ਤੇ ਬਰਫਬਾਰੀ ਕਾਰਨ ਹਿਮਾਚਲ ਦੀਆਂ 147 ਸੜਕਾਂ ਅਜੇ ਵੀ ਆਵਾਜਾਈ ਲਈ ਬੰਦ ਹਨ।



Most Read

2024-09-23 20:23:39