Breaking News >> News >> The Tribune


ਝਾਰਖੰਡ ਜੱਜ ਹੱਤਿਆ ਮਾਮਲਾ: ਸੀਬੀਆਈ ਦੇ ਢਿੱਲੜ ਰਵੱਈਏ ਤੋਂ ਲੱਗਦਾ ਹੈ ਕਿ ਉਹ ਮੁਲਜ਼ਮਾਂ ਨੂੰ ਬਚਾਅ ਰਹੀ ਹੈ: ਹਾਈ ਕੋਰਟ


Link [2022-01-22 20:02:28]



ਰਾਂਚੀ, 22 ਜਨਵਰੀ

ਝਾਰਖੰਡ ਹਾਈ ਕੋਰਟ ਨੇ ਧਨਬਾਦ ਦੇ ਜੱਜ ਉੱਤਮ ਆਨੰਦ ਦੀ ਹੱਤਿਆ ਦੀ ਜਾਂਚ ਵਿੱਚ 'ਢਿੱਲ' ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਖਿਚਾਈ ਕਰਦਿਆਂ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਏਜੰਸੀ ਜਾਂਚ ਛੱਡਣ ਤੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚੀਫ਼ ਜਸਟਿਸ ਰਵੀ ਰੰਜਨ ਅਤੇ ਜਸਟਿਸ ਐੱਸਐੱਨ ਪ੍ਰਸਾਦ ਦੀ ਡਿਵੀਜ਼ਨ ਬੈਂਚ ਨੇ ਇਹ ਗੱਲ ਦੋਵਾਂ ਮੁਲਜ਼ਮਾਂ ਦੇ ਨਾਰਕੋ-ਵਿਸ਼ਲੇਸ਼ਣ ਟੈਸਟ ਦੀ ਰਿਪੋਰਟ ਪੜ੍ਹਦਿਆਂ ਕਹੀ। ਉਨ੍ਹਾਂ ਕਿਹਾ ਕਿ ਜਦੋਂ ਆਟੋ ਚਾਲਕ ਅਤੇ ਉਸ ਦੇ ਸਾਥੀ ਨੂੰ ਮਾਰਨ ਤੋਂ ਪਹਿਲਾਂ ਪਤਾ ਸੀ ਕਿ ਆਨੰਦ ਜੱਜ ਹੈ ਤਾਂ ਸੀਬੀਆਈ ਨੇ ਮੋਬਾਈਲ ਫੋਨ ਲੁੱਟਣ ਲਈ ਕਤਲ ਦੀ ਥਿਊਰੀ ਕਿਉਂ ਘੜੀ? ਸੀਬੀਆਈ ਦੀ ਥਿਊਰੀ ਨੂੰ ਰੱਦ ਕਰਦਿਆਂ ਬੈਂਚ ਨੇ ਕਿਹਾ ਕਿ ਏਜੰਸੀ ਮਾਮਲੇ ਦੀ ਤਹਿ ਤੱਕ ਜਾਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਸੀਬੀਆਈ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕਰਦੀ ਹੈ। ਅਜਿਹਾ ਲੱਗਦਾ ਹੈ ਕਿ ਏਜੰਸੀ ਹੁਣ ਇਸ ਕੇਸ ਤੋਂ ਥੱਕ ਚੁੱਕੀ ਹੈ ਅਤੇ ਜਾਂਚ ਛੱਡਣਾ ਚਾਹੁੰਦੀ ਹੈ, ਜਿਸ ਕਾਰਨ ਇਹ ਕਹਾਣੀਆਂ ਘੜ ਰਹੀ ਹੈ ਤਾਂ ਕਿ ਦੋਸ਼ੀਆਂ 'ਤੇ ਦੋਸ਼ ਸਾਬਤ ਨਾ ਹੋਣ।



Most Read

2024-09-23 20:29:40